ਠੇਕੇਦਾਰਾਂ ਲਈ ਜ਼ਮੀਨ ਦੀ ਖੁਦਾਈ ਕਰਨ ਦੇ ਸੁਰੱਖਿਅਤ ਤਰੀਕੇ

ਤੁਸੀਂ ਖੁਦਾਈ ਕਰਨ ਤੋਂ ਪਹਿਲਾਂ ਕਲਿੱਕ ਜਾਂ ਕਾਲ ਨਹੀਂ ਕਰਦੇ?

ਜਦੋਂ ਵੀ ਤੁਸੀਂ ਖੁਦਾਈ ਕਰਨ ਦੀ ਯੋਜਨਾ ਬਣਾ ਰਹੇ ਹੋਵੋ ਜਿਵੇਂ ਕਿ ਇੱਕ ਕਾਰਜ-ਸਥਾਨ ਤੇ ਖੁਦਾਈ ਕਰਨਾ ਤਾਂ ਤੁਹਾਨੂੰ ਪਹਿਲਾਂ ਹੀ ਉਸ ਸੰਪਤੀ (ਪ੍ਰਾਪਰਟੀ) ਵਿਖੇ ਧਰਤੀ ਦੇ ਹੇਠਲੀਆਂ ਗੈਸ ਅਤੇ ਹੋਰਾਂ ਉਪਭੋਗਤਾ ਪਾਈਪਾਂ ਦੀ ਜਗ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਦੀ ਬੇਨਤੀ ਕਰਨ ਲਈ ਲਾਜ਼ਮੀ ਤੌਰ ਤੇ BC 1 Call ਉੱਤੇ ਕਲਿੱਕ ਜਾਂ ਕਾਲ ਕਰਨਾ ਚਾਹੀਦਾ ਹੈ। ਇੰਝ ਕਰਨ ਨਾਲ ਤੁਹਾਡੇ ਵੱਲੋਂ ਕਿਸੇ ਜ਼ਮੀਨ ਹੇਠਲੀ ਗੈਸ ਜਾਂ ਕੋਈ ਹੋਰ ਉਪਭੋਗਤਾ ਪਾਈਪ ਨੂੰ ਸੱਟ ਮਾਰਨ ਨਾਲ ਹੋਣ ਵਾਲੇ ਸੁਰੱਖਿਆ ਖਤਰਿਆਂ ਅਤੇ ਮਹਿੰਗੀਆਂ ਮੁਰੰਮਤਾਂ ਤੋਂ ਬਚਣ ਵਿੱਚ ਤੁਹਾਡੀ ਸਹਾਇਤਾ ਹੋਵੇਗੀ।

bconecall-logo

ਸੁਰੱਖਿਅਤ ਖੁਦਾਈ ਲਈ ਤਿੰਨ ਸੌਖੇ ਕਦਮ

  1. ਸਥਾਨ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਬੇਨਤੀ ਕਰੋ – ਖੁਦਾਈ ਕਰਨ ਤੋਂ ਘੱਟੋ-ਘੱਟ ਤਿੰਨ ਕੰਮ-ਕਾਜੀ ਦਿਨਾਂ ਤੋਂ ਪਹਿਲਾਂ, bc1c.ca ‘ਤੇ ਕਲਿੱਕ ਕਰੋ ਜਾਂ BC 1 Call ਨੂੰ 1-800-474-6886 ‘ਤੇ ਕਾਲ ਕਰੋ। ਇਸ ਸੇਵਾ ਦਾ ਕੋਈ ਖਰਚਾ ਨਹੀਂ ਹੈ ਅਤੇ ਉਹ ਉਹਨਾਂ ਸਾਰੀਆਂ ਸਦੱਸ ਕੰਪਨੀਆਂ ਨੂੰ ਸੂਚਿਤ ਕਰ ਦੇਣਗੇ ਜਿੰਨ੍ਹਾਂ ਦੀਆਂ ਉਪਭੋਗਤਾ ਪਾਈਪਾਂ ਤੁਹਾਡੇ ਕਾਰਜ-ਸਥਾਨ ਦੀ ਜ਼ਮੀਨ ਹੇਠਾਂ ਦੱਬੀਆਂ ਹਨ।
  2. ਖੁਦਾਈ ਕਰਨ ਦੀ ਸੁਰੱਖਿਅਤ ਜ੍ਹਗਾ ਤੇ ਹੀ ਖੁਦਾਈ ਕਰਨ ਦੀ ਯੋਜਨਾ ਬਣਾਓ – ਦੋ ਤੋਂ ਤਿੰਨ ਕੰਮ-ਕਾਜੀ ਦਿਨਾਂ ਦੇ ਅੰਦਰ, FortisBC ਤੁਹਾਨੂੰ ਸਾਈਟ ਵਿੱਚ ਜ਼ਮੀਨ ਹੋਠਲੀਆਂ ਗੈਸ ਪਾਈਪਾਂ ਦੀ ਜਗ੍ਹਾਂ ਦੀ ਜਾਣਕਾਰੀ ਬਾਰੇ ਦੱਸਦਾ ਹੋਇਆ ਨਕਸ਼ਾ ਅਤੇ ਜਾਣਕਾਰੀ ਭੇਜੇਗਾ। ਜੇਕਰ ਤੁਹਾਨੂੰ ਇਸ ਜਾਣਕਾਰੀ ਨੂੰ ਸਮਝਣ ਵਿੱਚ ਕੋਈ ਸਹਾਇਤਾ ਚਾਹੀਦੀ ਹੈ ਤਾਂ ਸਾਨੂੰ 1-888-822-6555 ‘ਤੇ ਕਾਲ ਕਰੋ ਅਤੇ ਅਸੀਂ ਤੁਹਾਨੂੰ ਚੰਗੀ ਤਰ੍ਹਾਂ ਵੇਰਵੇ ਸਮਝਾ ਸਕਦੇ ਹਾਂ।
  3. ਪਾਈਪ ਨੂੰ ਲੱਭੋ – ਆਪਣੀ ਸਾਈਟ ਵਿੱਚ ਗੈਸ ਪਾਈਪਾਂ ਦੇ ਸਥਾਨ ਦਾ ਪਤਾ ਲਗਾਉਣ ਲਈ ਨਕਸ਼ੇ ਦੀ ਵਰਤੋਂ ਕਰੋ। ਜੇਕਰ ਤੁਸੀਂ ਗੈਸ ਪਾਈਪ ਦੇ ਆਲੇ-ਦੁਆਲੇ ਕੰਮ ਕਰ ਰਹੇ ਹੋ ਤਾਂ ਪਹਿਲਾਂ ਗੈਸ ਦੀ ਪਾਈਪ ਨੂੰ ਨੰਗਾ ਕਰਨ ਲਈ ਹੱਥ ਨਾਲ ਖੁਦਾਈ ਕਰੋ। ਗੈਸ ਪਾਈਪ ਤੋਂ ਇੱਕ ਮੀਟਰ ਦੇ ਘੇਰੇ ਦੇ ਅੰਦਰ ਕਿਸੇ ਬਿਜਲੀ ਦੇ ਉਪਕਰਨ ਦੀ ਵਰਤੋਂ ਨਾ ਕਰੋ।

ਨੈਚੁਰਲ ਗੈਸ ਦੀਆਂ ਪਾਈਪਾਂ ਦੇ ਆਲੇ-ਦੁਆਲੇ ਖੁਦਾਈ ਸੰਬੰਧੀ ਸੁਰੱਖਿਆ

ਖੁਦਾਈ ਕਰਨ ਵੇਲੇ ਕਿਸੇ ਗੈਸ ਦੀ ਪਾਈਪ ਨੂੰ ਸੱਟ ਮਾਰਨ ਨਾਲ ਤੁਸੀਂ ਆਪਣੇ ਆਪ ਨੂੰ, ਆਪਣੇ ਕਰਮਚਾਰੀਆਂ ਅਤੇ ਆਮ ਲੋਕਾਂ ਲਈ ਅਸੁਰੱਖਿਅਤ ਵਾਤਾਵਰਨ ਬਣਾ ਸਕਦੇ ਹੋ। ਇਸ ਨਾਲ ਤੁਹਾਡੇ ਕੰਮ ਦੀ ਸਮੇਂ-ਸਾਰਨੀ ਵਿੱਚ ਬਹੁਤ ਦੇਰੀ ਵੀ ਹੋ ਸਕਦੀ ਹੈ।

ਪਹਿਲਾਂ ਹੱਥ ਨਾਲ ਖੁਦਾਈ ਕਰੋ

WorkSafeBC, Technical Safety BC (ਟੈਕਨੀਕਲ ਸੇਫਟੀ BC) ਅਤੇ Oil and Gas Commission (ਔਇਲ ਐਂਡ ਗੈਸ ਕਮੀਸ਼ਨ) ਦੇ ਅਨੁਸਾਰ ਬਿਜਲੀ ਨਾਲ ਚੱਲਣ ਵਾਲੇ ਖੁਦਾਈ ਉਪਕਰਨਾਂ ਦੀ ਵਰਤੋਂ ਕਰਦੇ ਹੋਏ ਖੁਦਾਈ ਕਰਨ ਤੋਂ ਪਹਿਲਾਂ ਜ਼ਮੀਨ ਹੇਠਲੀਆਂ ਉਪਭੋਗਤਾ ਪਾਈਪਾਂ ਨੂੰ ਨੰਗਾ ਕਰਨ ਲਈ ਹੱਥ ਨਾਲ ਖੁਦਾਈ ਕਰਨ ਦੀ ਲੋੜ ਹੈ। ਤੁਸੀਂ bclaws.ca ‘ਤੇ ਸੰਬੰਧਤ ਤੱਥਾਂ ਅਤੇ ਨਿਯਮਾਂ ਦੀ ਸਮੀਖਿਆ ਕਰ ਸਕਦੇ ਹੋ।

ਪਾਈਪਾਂ ਦੇ ਸਥਾਨ ਬਾਰੇ ਪਤਾ ਲਗਾਉਣ ਅਤੇ ਹੱਥ ਨਾਲ ਖੁਦਾਈ ਕਰਨ ਬਾਰੇ ਨਿਰਦੇਸ਼

A diagram that shows a worker safely digging around a natural gas line. Hand dig 1 m on either side of the suspected line to expose the pipe. (18-001.31)

ਖੁਦਾਈ ਜਾਂ ਪੁਟਾਈ ਦੇ ਕਿਸੇ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਤੁਹਾਨੂੰ ਲਾਜ਼ਮੀ ਤੌਰ ‘ਤੇ, ਜ਼ਮੀਨ ਹੇਠਲੀ ਗੈਸ ਪਾਈਪ ਦਾ ਸਥਾਨ ਪਤਾ ਲਗਾਉਣ ਦੀ ਲੋੜ ਹੈ ਅਤੇ ਪਾਈਪ ਨੂੰ ਨੰਗਾ ਕਰਨ ਲਈ ਹੱਥ ਨਾਲ ਖੁਦਾਈ ਕਰਨੀ ਹੋਵੇਗੀ। ਜ਼ਮੀਨ ਹੇਠਲੀਆਂ ਗੈਸ ਪਾਈਪਾਂ ਨੂੰ ਨੰਗਾ ਕਰਨ ਵੇਲੇ, “ਇੱਥੇ ਮਸ਼ੀਨੀ ਉਪਕਰਨਾਂ ਨਾਲ ਖੁਦਾਈ ਨਾ ਕਰੋ” ਖੇਤਰ (ਨੋ ਮੈਕੇਨਾਇਜਡ ਡਿੱਗ ਜ਼ੋਨ), ਗੈਸ ਪਾਈਪ ਦੇ ਵਿਆਸ ਦੇ ਬਰਾਬਰ ਅਤੇ ਗੈਸ ਪਾਈਪ ਦੀ ਪਛਾਣ ਕੀਤੀ ਜਗ੍ਹਾਂ ਤੋਂ ਉੱਪਰਲੀ ਦਿਸ਼ਾ ਵੱਲ ਨੂੰ ਉਸ ਦੇ ਦੋਨੋਂ ਪਾਸੇ ਇੱਕ ਮੀਟਰ ਤੱਕ ਦੀ ਜਗ੍ਹਾਂ ਹੈ।

ਲਾਜ਼ਮੀ ਤੌਰ ‘ਤੇ:

  • ਤੁਹਾਡੇ ਕੋਲ ਸਥਾਨ ਵਿਖੇ ਗੈਸ ਪਾਈਪਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ
  • ਤੁਹਾਨੂੰ ਗੈਸ ਪਾਈਪਾਂ ਦੇ ਸਥਾਨ ਦੀ ਪਛਾਣ ਹੋਣੀ ਚਾਹੀਦੀ ਹੈ ਅਤੇ ਖੁਦਾਈ ਦਾ ਕੰਮ ਹੋਣ ਤੱਕ ਤੁਹਾਨੂੰ ਉਸ ਪਾਈਪ ਉੱਤੇ ਰੰਗ ਨਾਲ ਜਾਂ ਕਿਸੇ ਤਰਾਂ ਦੇ ਨਿਸ਼ਾਨ ਲਗਾਉਣੇ ਚਾਹੀਦੇ ਹਨ
  • ਤੁਹਾਨੂੰ ਪਛਾਣ ਕੀਤੇ ਗਏ ਖੇਤਰ ਦੀਆਂ ਸੀਮਾਵਾਂ ਦੇ ਨਾਲ-ਨਾਲ ਹੱਥ ਨਾਲ ਖੁਦਾਈ ਕਰਦੇ ਹੋਏ 0.3 ਮੀਟਰ ਗਹਿਰਾਈ ਤੱਕ ਦੇ ਕੱਟ ਲਗਾਉਣੇ ਚਾਹੀਦੇ ਹਨ

ਤੁਸੀਂ:

  • ਗੈਸ ਪਾਈਪ ਦੇ ਅੰਦਾਜ਼ਨ ਸਥਾਨ ਦੀ ਪੁਸ਼ਟੀ ਕਰਨ ਲਈ ਇਲੈੱਕਟ੍ਰਾਨਿਕ ਪਾਈਪ ਲੋਕੇਟਰ (ਪਾਈਪਾਂ ਦੇ ਸਥਾਨ ਨੂੰ ਲੱਭਣ ਵਾਲੀ ਮਸ਼ੀਨ) ਦੀ ਵਰਤੋਂ ਕਰ ਸਕਦੇ ਹੋ
  • ਹੱਥ ਨਾਲ ਖੁਦਾਈ ਕਰਨ ਵਾਲੇ ਖੇਤਰ ਦੀਆਂ ਸੀਮਾਵਾਂ ਤੱਕ ਕੇਵਲ ਸਤ੍ਹਾ ਦੀ ਪਰਤ ਨੂੰ ਹਟਾਉਣ ਜਾਂ ਢਿੱਲੀ ਹੋ ਚੁੱਕੀ ਮਿਟੀ ਨੂੰ ਸਾਫ ਕਰਨ ਲਈ ਮਸ਼ੀਨੀ ਉਪਕਰਨਾਂ ਦੀ ਵਰਤੋਂ ਕਰ ਸਕਦੇ ਹੋ ਅਤੇ ਫਿਰ ਦੁਬਾਰਾ ਹੱਥ ਨਾਲ ਹੀ ਖੁਦਾਈ ਕਰਨੀ ਹੋਵੇਗੀ
  • ਸੀਮਾ ਦੇ ਅੰਦਰ ਹਾਈਡ੍ਰੋਵੈਕ ਖੁਦਾਈ ਉਪਕਰਨ ਦੀ ਵਰਤੋਂ ਕਰ ਸਕਦੇ ਹੋ

ਨਾ ਕਰਨ ਵਾਲੇ ਕੰਮ:

  • ਸੀਮਾਵਾਂ ਦੇ ਅੰਦਰ ਹੱਥ ਨਾਲ ਖੋਦੇ ਜਾਣ ਵਾਲੇ ਖੇਤਰ ਤੋਂ ਥੱਲੇ ਦੀ ਖੁਦਾਈ ਕਰਨ ਲਈ ਵੀ ਮਸ਼ੀਨੀ ਉਪਕਰਨ ਦੀ ਵਰਤੋਂ ਨਾ ਕਰੋ

ਜੇਕਰ ਤੁਸੀਂ ਕਿਸੇ ਨੈਚੁਰਲ ਗੈਸ ਪਾਈਪ ਨੂੰ ਨੁਕਸਾਨ ਪਹੁੰਚਾਉਦੇ ਹੋ, ਜਾਂ ਤੁਹਾਨੂੰ ਗੈਸ ਦੀ ਮੁਸ਼ਕ ਆਉਂਦੀ ਹੈ, ਤਾਂ ਕੀ ਕੀਤਾ ਜਾਵੇ

ਤੁਸੀਂ ਜੋ ਵੀ ਕਰ ਰਹੇ ਹੋ, ਕਰਨਾ ਬੰਦ ਕਰ ਦਿਓ, ਕਿਸੇ ਵੀ ਬਿਜਲੀ ਦੇ ਉਪਕਰਨ ਜਾਂ ਮਸ਼ੀਨ ਨੂੰ ਬੰਦ ਕਰੋ ਅਤੇ FortisBC ਅਪਾਤਕਾਲ ਲਾਈਨ ਨੂੰ 1-800-663-9911 (24 ਘੰਟੇ ਉਪਲਬਧ) ਜਾਂ 911 ‘ਤੇ ਕਾਲ ਕਰੋ ਤਾਂ ਜੋ ਅਸੀਂ ਨੁਕਸਾਨ ਦੀ ਜਾਂਚ ਜਾਂ ਮੁਰੰਮਤ ਕਰ ਸਕੀਏ।

ਠੇਕੇਦਾਰ ਨੈਚੁਰਲ ਗੈਸ ਦੀਆਂ ਪਾਈਪਾਂ ਨੂੰ ਹੋਏ ਨੁਕਸਾਨ ਬਾਰੇ FortisBC ਜਾਂ WorkSafeBC ਨੂੰ ਸੂਚਿਤ ਕਰਨ ਲਈ ਜੁੰਮੇਵਾਰ ਹਨ। ਅਸੀਂ ਜ਼ਮੀਨ ਹੇਠਲੀ ਗੈਸ ਪਾਈਪ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਿਸੇ ਵੀ ਵਿਅਕਤੀ ਜਾਂ ਸੰਸਥਾ ਤੋਂ ਸਾਰੇ ਸੰਬੰਧਤ ਖਰਚੇ ਵਸੂਲਣ ਦੀ ਕੋਸ਼ਿਸ਼ ਕਰ ਸਕਦੇ ਹਾਂ।

ਨੁਕਸਾਨ ਨੂੰ ਰੋਕਣ ਵਾਲੇ ਜਾਂਚਕਰਤਾ

ਜਦੋਂ ਸਾਡੀ ਕਿਸੇ ਇੱਕ ਨੈਚੁਰਲ ਗੈਸ ਪਾਈਪ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਅਸੀਂ ਤੁਰੰਤ ਉਸਦੀ ਮੁਰੰਮਤ ਕਰਨ ਲਈ ਆਪਣੇ ਕਰਮਚਾਰੀਆਂ ਨੂੰ ਭੇਜਦੇ ਹਾਂ। ਅਸੀਂ ਗੈਸ ਪਾਈਪ ਨੂੰ ਨੁਕਸਾਨ ਪਹੁੰਚਣ ਦੇ ਕਾਰਨ ਨੂੰ ਨਿਰਧਾਰਤ ਕਰਨ ਲਈ ਅਤੇ ਸ਼ਾਮਲ ਵਿਅਕਤੀ ਜਾਂ ਕੰਪਨੀ ਨੂੰ ਸਿੱਖਿਆ ਦੇਣ ਲਈ ਸਾਡੇ ਕਿਸੇ ਇੱਕ ਨੁਕਸਾਨ ਨੂੰ ਰੋਕਣ ਵਾਲੇ ਜਾਂਚਕਰਤਾ ਨੂੰ ਵੀ ਭੇਜ ਸਕਦੇ ਹਾਂ ਤਾਂ ਜੋ ਉਹ ਇਹਨਾਂ ਗਲਤੀਆਂ ਨੂੰ ਦੁਬਾਰਾ ਨਾ ਕਰਨ।

ਇਹਨਾਂ ਜਾਂਚਕਰਤਾਵਾਂ ਦਾ ਧਿਆਨ ਕੇਵਲ ਇੱਕ ਤੋਂ ਵੱਧ ਵਾਰ ਨੈਚੁਰਲ ਗੈਸ ਪਾਈਪਾਂ ਨੂੰ ਨੁਕਸਾਨ ਪਹੁੰਚਾਣ ਵਾਲੇ ਠੇਕੇਦਾਰਾਂ ਅਤੇ ਵਿਅਕਤੀਆਂ ਨੂੰ ਸਿੱਖਿਆ ਦੇਣਾ ਹੈ, ਪਰ ਉਹਨਾਂ ਕੋਲ ਖੁਦਾਈ ਕਰਨ ਵਾਲੇ ਕਿਸੇ ਵੀ ਵਿਅਕਤੀ ਲਈ ਉਪਯੋਗੀ ਸੁਝਾਅ ਹਨ—ਭਾਵੇਂ ਹੀ ਕੇਵਲ ਇੱਕ ਬਗੀਚਾ ਲਗਾਉਣ ਲਈ ਖੁਦਾਈ ਕਰਨੀ ਹੋਵੇ।

ਸਾਡੇ ਬਲੌਗ ਪੋਸਟ ਨੂੰ ਪੜ੍ਹੋ ਜਿੱਥੇ ਜਾਂਚਕਰਤਾਵਾਂ ਨੇ ਖੁਦਾਈ ਸੁਰੱਖਿਆ ਦੇ ਬਾਰੇ 7 ਨੁਕਸਾਨਦੇਹ ਮਿੱਥ ਗੱਲਾਂ ਅਤੇ ਤੁਹਾਡੇ ਵੱਲੋਂ ਨੈਚੁਰਲ ਗੈਸ ਪਾਈਪ ਨੂੰ ਨੁਕਸਾਨ ਪਹੁੰਚਾਣ ਤੋਂ ਬਾਅਦ ਕੀ ਹੁੰਦਾ ਹੈ, ਨੂੰ ਸਾਂਝਾ ਕੀਤਾ ਹੈ।

ਖੁਦਾਈ ਦੇ ਸਥਾਨਾਂ ਵਿਖੇ ਸੁਰੱਖਿਆ ਬਾਰੇ ਹੋਰ ਜਾਣਨ ਲਈ ਸਾਡੀ ਵੀਡੀਓ ਨੂੰ ਦੇਖੋ

ਠੇਕੇਦਾਰਾਂ ਲਈ ਸੁਰੱਖਿਅਤ ਖੁਦਾਈ ਸਾਧਨਾਂ ਨੂੰ ਡਾਊਨਲੋਡ, ਪ੍ਰਿੰਟ ਅਤੇ ਸਾਂਝਾ ਕਰੋ