ਇਨਸੁਲੇਸ਼ਨ ਨੂੰ ਇੱਕ ਲਾਇਸੰਸਸ਼ੁਦਾ ਠੇਕੇਦਾਰ ਤੋਂ ਇੰਸਟਾਲ ਕਰਵਾਓ
ਇਨਸੁਲੇਸ਼ਨ ਰਿਬੇਟ ਲਈ ਅਪਲਾਈ ਕਰ ਰਹੇ ਹੋ? ਯੋਗਤਾ ਪੂਰੀ ਕਰਨ ਲਈ ਤੁਹਾਨੂੰ ਲਾਜ਼ਮੀ ਤੌਰ 'ਤੇ ਇਨਸੁਲੇਸ਼ਨ ਇਕ ਲਾਇਸੰਸਸ਼ੁਦਾ ਠੇਕੇਦਾਰ ਤੋਂ ਇੰਸਟਾਲ ਕਰਵਾਉਣਾ ਚਾਹੀਦਾ ਹੈ। ਪੇਸ਼ੇਵਰ ਤਰੀਕੇ ਨਾਲ ਕੀਤੀ ਗਈ ਇੰਸਟਾਲੇਸ਼ਨ ਤੁਹਾਡੀ ਊਰਜਾ ਦੀ ਬਚਤ, ਅਤੇ ਤੁਹਾਡੇ ਘਰ ਦੇ ਆਰਾਮ ਅਤੇ ਸੁਰੱਖਿਆ ਨੂੰ ਵੀ ਵਧਾਏਗੀ।
ਅਸੀਂ ਤੁਹਾਨੂੰ ਇੱਕ ਪ੍ਰੋਗਰਾਮ-ਰਜਿਸਟਰਡ ਇਨਸੁਲੇਸ਼ਨ ਠੇਕੇਦਾਰ ਦੇ ਨਾਲ ਕੰਮ ਕਰਨ ਦੀ ਸਿਫਾਰਸ਼ ਕਰਦੇ ਹਾਂ। ਇਨ੍ਹਾਂ ਠੇਕੇਦਾਰਾਂ ਨੂੰ ਇੰਡਸਟਰੀ ਦੇ ਬਿਹਤਰੀਨ ਅਭਿਆਸਾਂ ਵਿੱਚ ਸਿਖਲਾਈ ਦਿੱਤੀ ਗਈ ਹੈ ਅਤੇ ਇਹ ਰਿਬੇਟਾਂ ਵਿੱਚ ਯੋਗਤਾ ਪੂਰੀ ਕਰਨ ਲਈ, ਅਪਗ੍ਰੇਡ ਦੀਆਂ ਲੋੜਾਂ ਬਾਰੇ ਜਾਣੂ ਹਨ। ਕਿਸੇ ਠੇਕੇਦਾਰ ਦੀ ਚੋਣ ਕਰਨ ਤੋਂ ਪਹਿਲਾਂ, ਅਸੀਂ ਤੁਹਾਨੂੰ ਦੋ ਜਾਂ ਵੱਧ ਠੇਕੇਦਾਰਾਂ ਦੀਆਂ ਕੋਟੇਸ਼ਨਾਂ (ਮੁੱਲ) ਪਤਾ ਕਰਨ ਦੀ ਸਿਫਾਰਸ਼ ਕਰਦੇ ਹਾਂ।
ਤਿਆਰੀ ਕਰੋ
ਕੋਟੇਸ਼ਨਾਂ ਲੈਂਦੇ ਸਮੇਂ, ਠੇਕੇਦਾਰਾਂ ਨਾਲ ਗੱਲਬਾਤ ਕਰੋ ਕਿ ਉਹ ਗੁਣਵੱਤਾ ਵਾਲੀ ਇੰਸਟਾਲੇਸ਼ਨ ਨੂੰ ਕਿਵੇਂ ਯਕੀਨੀ ਬਨਾਉਣਗੇ। ਸਿਰਫ ਗੁਣਵੱਤਾ ਵਾਲੇ ਇਨਸੁਲੇਸ਼ਨ ਕੰਮ ਹੀ ਸਾਡੀਆਂ ਰਿਬੇਟਾਂ ਲਈ ਯੋਗ ਹਨ। ਇੱਥੇ ਕੁਝ ਧਿਆਨ ਦੇਣ ਯੋਗ ਗੱਲਾਂ ਦੱਸੀਆਂ ਗਈਆਂ ਹਨ:
- ਠੇਕੇਦਾਰਾਂ ਨੂੰ ਆਪਣੇ ਮੌਜੂਦਾ ਇਨਸੁਲੇਸ਼ਨ ਵਿਚ ਕੀੜੇ-ਮਕੌੜਿਆਂ ਜਾਂ ਚੂਹੇ ਦੀਆਂ ਸੁਰੰਗਾਂ ਲਈ ਜਾਂਚ ਕਰਨ ਲਈ ਆਖੋ। ਨਵੀਂ ਇਨਸੁਲੇਸ਼ਨ ਨੂੰ ਇੰਸਟਾਲ ਕਰਨ ਤੋਂ ਪਹਿਲਾਂ, ਚੂਹਿਆਂ/ਕੀੜੇ-ਮਕੌੜਿਆਂ ਦੇ ਕਿਸੇ ਵੀ ਨਿਸ਼ਾਨ ਨੂੰ ਹਟਾਉਣਾ ਜ਼ਰੂਰੀ ਹੈ।
- ਜੇਕਰ ਤੁਹਾਡਾ ਘਰ 1950 ਤੋਂ ਪਹਿਲਾਂ ਬਣਾਇਆ ਗਿਆ ਸੀ, ਤਾਂ ਨੌਬ ਅਤੇ ਟਿਊਬ ਦੀ ਵਾਇਰਿੰਗ ਲਈ ਉਸਦੀ ਜਾਂਚ ਕਰਵਾਓ। ਜੇਕਰ ਉਹ ਪਾਈ ਜਾਂਦੀ ਹੈ, ਤਾਂ ਨੌਬ ਅਤੇ ਟਿਊਬ ਦੀ ਸਕ੍ਰਿਆ ਵਾਇਰਿੰਗ ਨੂੰ ਹਟਾ ਦੇਣਾ ਚਾਹੀਦਾ ਹੈ। ਇਸ ਕੰਮ ਵਿੱਚ ਮਦਦ ਲਈ ਕਿਸੇ ਲਾਇਸੰਸਸ਼ੁਦਾ ਇਲੈਕਟ੍ਰੀਸ਼ੀਅਨ ਨਾਲ ਸੰਪਰਕ ਕਰੋ।
- ਜੇਕਰ ਤੁਹਾਡੇ ਘਰ ਵਿੱਚ ਵਰਮੀਕਿਉਲਾਇਟ ਇਨਸੁਲੇਸ਼ਨ ਹੈ, ਤਾਂ ਤੁਹਾਨੂੰ ਕਿਸੇ ਅਸਬੈਸਟੋਸ ਕੰਪਨੀ ਤੋਂ ਉਸਦੀ ਜਾਂਚ ਕਰਵਾਉਣ ਅਤੇ/ਜਾਂ ਉਸਨੂੰ ਕੱਢਣ ਦੀ ਲੋੜ ਹੋ ਸਕਦੀ ਹੈ।
- ਕੋਈ ਵੀ ਏਅਰ ਸੀਲਿੰਗ ਅਤੇ ਇਨਸੁਲੇਸ਼ਨ ਦਾ ਕੰਮ ਕਰਨ ਤੋਂ ਪਹਿਲਾਂ, ਉੱਲੀ ਅਤੇ/ਜਾਂ ਪਾਣੀ ਕਰਕੇ ਹੋਇਆ ਨੁਕਸਾਨ ਸਾਫ਼ ਕੀਤਾ ਜਾਣਾ ਚਾਹੀਦਾ ਹੈ, ਉਸ ਜਗ੍ਹਾ ਨੂੰ ਸਾਫ਼ ਕਰ ਕੇ ਉਸਦੀ ਜੜ ਦੀ ਮੁਰੰਮਤ ਕੀਤੀ ਜਾਣੀ ਜ਼ਰੂਰੀ ਹੈ।
- ਨਵੀਂ ਇਨਸੁਲੇਸ਼ਨ ਜਾਂ ਏਅਰ ਸੀਲਿੰਗ ਲਗਾਉਣ ਤੋਂ ਪਹਿਲਾਂ, ਠੇਕੇਦਾਰ ਨੂੰ ਇਹ ਜਾਂਚ ਕਰਨ ਲਈ ਆਖੋ ਕਿ ਸਾਰਾ ਇਗਜ਼ੌਸਟ ਵੈਂਟ ਡਕਟਵਰਕ ਠੀਕ ਤਰ੍ਹਾਂ ਲਗਿਆ ਹੋਇਆ ਹੈ। ਇਹ ਕੋਈ ਪਲੰਬਿੰਗ ਵੈਂਟ, ਵਰਟਿਕਲ ਫਰਨੇਸ ਜਾਂ ਵਾਟਰ ਹੀਟਰ ਵੈਂਟ ਹੋ ਸਕਦਾ ਹੈ।
ਇੱਕ ਚੰਗੀ ਗੁਣਵੱਤਾ ਵਾਲੀ ਐਟਿਕ ਇਨਸੁਲੇਸ਼ਨ ਲਈ 5 ਸੁਝਾਅ
ਛੇਕਾਂ ਨੂੰ ਸੀਲ ਕਰੋ: ਇਨਸੁਲੇਸ਼ਨ ਇੰਸਟਾਲ ਕਰਣ ਤੋਂ ਪਹਿਲਾਂ, ਇਹ ਸੁਨਿਸ਼ਚਿਤ ਕਰੋ ਕਿ ਠੇਕੇਦਾਰ ਨੂੰ ਪੌਟ ਲਾਇਟਾਂ, ਵੈਂਟਾਂ ਅਤੇ ਡਕਟਾਂ ਦੇ ਆਲੇ-ਦੁਆਲੇ ਮੌਜੂਦ ਛੇਕਾਂ ਦੇ ਹੋਣ ਬਾਰੇ ਪਤਾ ਹੋਵੇ ਜਿਨ੍ਹਾਂ ਨੂੰ ਸੀਲਬੰਦ ਕਰਨ ਦੀ ਲੋੜ ਹੋਵੇਗੀ।
ਹੈਚ ਦੇ ਦਰਵਾਜ਼ੇ ਨੂੰ ਨਾ ਭੁੱਲੋ: ਇਹ ਸੁਨਿਸ਼ਚਿਤ ਕਰੋ ਕਿ ਠੇਕੇਦਾਰ ਐਟਿਕ ਹੈਚ ਦੇ ਦਰਵਾਜ਼ੇ ਦੇ ਦੁਆਲੇ ਸੀਲ ਲਗਾਉਂਦਾ ਹੈ ਅਤੇ ਇਸ ਨੂੰ ਸੁਰੱਖਿਅਤ ਕਰਦਾ ਹੈ ਤਾਂ ਜੋ ਜਦੋਂ ਤੁਸੀਂ ਹੈਚ ਖੋਲ੍ਹਦੇ ਹੋ, ਇਨਸੁਲੇਸ਼ਨ ਬਾਹਰ ਨਾ ਆ ਜਾਵੇ।
ਇਨਸੁਲੇਟਡ ਜਿਪਸਮ ਕਵਰ ਦੇ ਨਾਲ ਐਟਿਕ ਐਕਸੈਸ ਹੈਚ।
ਐਟਿਕ ਦੇ ਵੈਂਟਾਂ ਅਤੇ ਸੋਫਿਟਾਂ ਨੂੰ ਬਲਾਕ ਨਾ ਕਰੋ: ਇਹ ਯਕੀਨੀ ਬਣਾਓ ਕਿ ਠੇਕੇਦਾਰ ਐਟਿਕ ਵੈਂਟਾਂ ਜਾਂ ਸੋਫਿਟਾਂ ਨੂੰ ਇਨਸੁਲੇਸ਼ਨ ਨਾਲ ਕਵਰ ਨਾ ਕਰੇ ਕਿਉਂਕਿ ਇਸ ਨਾਲ ਉੱਲੀ ਲੱਗ ਸਕਦੀ ਹੈ।
ਇਹ ਯਕੀਨੀ ਬਣਾਓ ਕਿ ਕਵਰੇਜ ਬਰਾਬਰ ਹੋਵੇ: ਜੇ ਤੁਸੀਂ ਬੈਟ ਇਨਸੁਲੇਸ਼ਨ ਦੀ ਵਰਤੋਂ ਕਰ ਰਹੇ ਹੋ, ਤਾਂ ਬੈਟ੍ਸ ਦੇ ਵਿਚਕਾਰ ਪਾੜਾ ਨਹੀਂ ਹੋਣਾ ਚਾਹੀਦਾ। ਜੇ ਬਲੋਨ-ਇਨ ਇਨਸੁਲੇਸ਼ਨ ਦੀ ਵਰਤੋਂ ਕਰ ਰਹੇ ਹੋ, ਤਾਂ ਇਹ ਯਕੀਨੀ ਬਣਾਓ ਕਿ ਸਾਰੀ ਜਗ੍ਹਾ ਵਿੱਚ ਇਸਦੀ ਬਰਾਬਰ ਮੋਟਾਈ ਹੋਵੇ।
ਬਿਨਾਂ ਕਿਸੇ ਪਾੜੇ ਦੇ ਬੈਟ ਇਨਸੁਲੇਸ਼ਨ।
ਚਿਮਨੀ ਵਾਲੇ ਘਰਾਂ ਲਈ: ਜੇ ਤੁਸੀਂ ਚਿਮਨੀ ਲਗਾਈ ਹੋਈ ਹੈ, ਤਾਂ ਇਹ ਯਕੀਨੀ ਬਣਾਓ ਕਿ ਇਸ ਦੇ ਦੁਆਲੇ ਤਿੰਨ ਇੰਚ ਦਾ ਫ਼ਾਸਲਾ ਹੋਵੇ ਤਾਂ ਜੋ ਚਿਮਨੀ ਤੋਂ ਨਿਕਲਣ ਵਾਲੀ ਗਰਮੀ ਇਨਸੁਲੇਸ਼ਨ ਨੂੰ ਗਰਮ ਨਾ ਕਰੇ।
ਚਿਮਨੀ ਦੇ ਦੁਆਲੇ ਤਿੰਨ ਇੰਚ ਦਾ ਫ਼ਾਸਲਾ।
ਅਸੀਂ ਤੁਹਾਡੀ ਮਦਦ ਕਰਨ ਲਈ ਹਾਜ਼ਰ ਹਾਂ
ਜੇ ਤੁਹਾਡੇ ਕੋਈ ਪ੍ਰਸ਼ਨ ਹਨ ਅਤੇ ਤੁਸੀਂ ਗਾਹਕ ਸੇਵਾ ਦੇ ਕਿਸੇ ਨੁਮਾਇੰਦੇ ਨਾਲ ਆਪਣੀ ਭਾਸ਼ਾ ਵਿਚ ਗੱਲ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਸਾਨੂੰ 1-888-224-2710 ਤੇ, ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 7 ਵਜੇ ਤੋਂ ਸ਼ਾਮੀ 8 ਵਜੇ ਦੇ ਵਿਚਕਾਰ ਕਾਲ ਕਰੋ